ਮੁੱਖ ਉਦੇਸ----------ਭਗਤ ਪੂਰਨ ਸਿੰਘ ਚੈਰੀਟੇਬਲ ਹੈਲਥ ਕੇਅਰ ਸੈਂਟਰ, ਖੰਨਾ ਦੀ ਸਥਾਪਨਾ ਦਾ ਮੁੱਖ ਉਦੇਸ਼ ਵਿਗਿਆਨਕ ਯੁੱਗ ਕਾਰਨ ਹੋਏ ਖਾਣ ਪੀਣ ਅਤੇ ਰਹਿਣ ਸਹਿਣ ਦੇ ਬਦਲਾਅ ਨਾਲ ਪੈਦਾ ਹੋਈਆਂ ਭਿਆਨਕ ਬਿਮਾਰੀਆਂ ਦੀ ਪਕੜ ਤੋਂ ਮਨੁੱਖਤਾ ਨੂੰ ਬਚਾਉਣਾ ਅਤੇ ਭਗਤ ਪੂਰਨ ਸਿੰਘ ਜੀ ਵੱਲੋਂ ਮਨੁੱਖਤਾ ਸੇਵਾ ਮਿਸ਼ਨ ਨੂੰ ਅੱਗੇ ਵਧਾਉਂਦੇ ਹੋਏ, ਸਮਾਜਿਕ ਪ੍ਰਾਣੀਆਂ ਨੂੰ ਕੁਦਰਤੀ ਢੰਗ ਤਰੀਕਿਆਂ ਨਾਲ ਰਹਿਣ ਸਹਿਣ ਤੇ ਖਾਣ ਪੀਣ ਦੀ ਸਹੀ ਪ੍ਰਣਾਲੀ ਰਾਹੀਂ ਤੰਦਰੁਸਤ ਰਹਿਣ ਦਾ ਰਸਤਾ ਦੱਸਣਾ ਹੈ। ਆਯੂਵੈਦਿਕ ਪ੍ਰਣਾਲੀ ਰਾਹੀ ਭਿਅਨਕ ਬਿਮਾਰੀਆਂ ਦੇ ਅਨੇਕਾਂ ਮਰੀਜ ਇਲਾਜ ਕਰਵਾਕੇ ਆਮ ਵਾਂਗ ਤੰਦਰੁਸਤ ਜਿੰਦਗੀ ਬਤੀਤ ਕਰ ਰਹੇ ਹਨ। ਸੰਸਥਾ ਵੱਲੋਂ ਲੱਖਾਂ ਲੋੜਬੰਦ ਅਤੇ ਬੇਸਹਾਰਾ ਲੋਕਾਂ ਦਾ ਮੁਫਤ ਇਲਾਜ ਵੀ ਕੀਤਾ ਗਿਆ ਹੈ। ਇਹ ਮਿਸ਼ਨ ਲਗਾਤਾਰ ਅਕਾਲ ਪੁਰਖ ਦੀ ਕਿਰਪਾ ਸਦਕਾ ਅੱਗੇ ਵੱਧ ਰਿਹਾ ਹੈ। ਇਹ ਮਿਸ਼ਨ ਦੁਨੀਆਂ ਭਰ ਵਿੱਚ ਵੱਸਦੇ ਪੰਜਾਬੀਆਂ ਦੇ ਸਹਿਯੋਗ ਸਦਕਾ ਸੰਭਵ ਹੋ ਰਿਹਾ ਹੈ।